Secretary Education
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਹੋਈ ਸੀ। ਸਮੇਂ ਦੇ ਨਾਲ ਵਿਦਿਅਕ ਸੰਸਥਾਵਾਂ ਦਾ ਨਿਰਮਾਣ ਕੀਤਾ ਗਿਆ ਅਤੇ ਸਿੱਖੀ ਦੀ ਖੁਸ਼ਬੂ ਇਹਨਾਂ ਸੰਸਥਾ ਰਾਹੀਂ ਵੀ ਫੈਲਣ ਲੱਗੀ ਤੇ ਗੁਰਮਤਿ ਅਨੁਸਾਰ ਇੱਕ ਸੁਚੱਜੇ ਤੇ ਸਚਿਆਰ ਮਨੁੱਖ ਦੀ ਘਾੜਤ ਘੜਨੀ ਸਾਡੇ ਵਿਦਿਅਕ ਪ੍ਰੋਗਰਾਮ ਦਾ ਉਦੇਸ਼ ਬਣ ਗਿਆ। ਪਹਿਲਾਂ ਪਹਿਲ ਵਿੱਦਿਆ ਅਕਾਦਮਿਕ ਪੱਧਰ ਤੱਕ ਸੀਮਤ ਸੀ, ਹੁਣ ਵਿਦਿਅਕ ਪ੍ਰੋਗਰਾਮ ਵਿੱਚ ਸਿਵਲ ਸੇਵਾਵਾਂ ਤੇ ਨਿਆਂਇਕ ਸੇਵਾਵਾਂ ਤੇ ਮੁਕਾਬਲਿਆਂ ਲਈ ਸਿੱਖ ਬੱਚਿਆਂ ਨੂੰ ਤਿਆਰ ਕਰਨ ਵਾਸਤੇ ਨਿਸ਼ਚੈ ਅਕੈਡਮੀ ਫਾਰ ਜੁਡੀਸ਼ੀਅਲ ਸਰਵਿਸਿਜ਼ ਸਥਾਪਿਤ ਕੀਤੀ ਗਈ। ਜਿਸ ਵਿੱਚ ਸਿਵਲ ਸੇਵਾਵਾਂ ਦੇ ਨਾਲ ਹੀ ਪੰਜਾਬੀ ਅਤੇ ਹੋਰ ਰਾਜਾਂ ਦੀਆਂ ਨਿਆਂਇਕ ਸੇਵਾਵਾਂ ਸਬੰਧੀ ਇਮਤਿਹਾਨ ਦੀ ਕੋਚਿੰਗ ਦੇਣੀ ਆਰੰਭ ਕੀਤੀ ਗਈ ਹੈ। ਮੈਂ ਵਾਹਿਗੁਰੂ ਅੱਗੇ ਅਰਦਾਸ ਕਰਦਾ ਹਾਂ ਕਿ ਸਾਡੀ ਇਹ ਸੰਸਥਾ ਹਮੇਸ਼ਾ ਤਰੱਕੀ ਕਰੇ ਅਤੇ ਨਿਆਂਇਕ ਖੇਤਰ ਵਿੱਚ ਦਿਲਚਸਪੀ ਲੈਣ ਵਾਲੇ ਸਿੱਖ ਬੱਚਿਆਂ ਲਈ ਚਾਨਣ ਮੁਨਾਰਾ ਬਣੇ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਹੋਈ ਸੀ। ਸਮੇਂ ਦੇ ਨਾਲ ਵਿਦਿਅਕ ਸੰਸਥਾਵਾਂ ਦਾ ਨਿਰਮਾਣ ਕੀਤਾ ਗਿਆ ਅਤੇ ਸਿੱਖੀ ਦੀ ਖੁਸ਼ਬੂ ਇਹਨਾਂ ਸੰਸਥਾ ਰਾਹੀਂ ਵੀ ਫੈਲਣ ਲੱਗੀ ਤੇ ਗੁਰਮਤਿ ਅਨੁਸਾਰ ਇੱਕ ਸੁਚੱਜੇ ਤੇ ਸਚਿਆਰ ਮਨੁੱਖ ਦੀ ਘਾੜਤ ਘੜਨੀ ਸਾਡੇ ਵਿਦਿਅਕ ਪ੍ਰੋਗਰਾਮ ਦਾ ਉਦੇਸ਼ ਬਣ ਗਿਆ।
ਪਹਿਲਾਂ ਪਹਿਲ ਵਿੱਦਿਆ ਅਕਾਦਮਿਕ ਪੱਧਰ ਤੱਕ ਸੀਮਤ ਸੀ, ਹੁਣ ਵਿਦਿਅਕ ਪ੍ਰੋਗਰਾਮ ਵਿੱਚ ਸਿਵਲ ਸੇਵਾਵਾਂ ਤੇ ਨਿਆਂਇਕ ਸੇਵਾਵਾਂ ਤੇ ਮੁਕਾਬਲਿਆਂ ਲਈ ਸਿੱਖ ਬੱਚਿਆਂ ਨੂੰ ਤਿਆਰ ਕਰਨ ਵਾਸਤੇ ਨਿਸ਼ਚੈ ਅਕੈਡਮੀ ਫਾਰ ਜੁਡੀਸ਼ੀਅਲ ਸਰਵਿਸਿਜ਼ ਸਥਾਪਿਤ ਕੀਤੀ ਗਈ। ਜਿਸ ਵਿੱਚ ਸਿਵਲ ਸੇਵਾਵਾਂ ਦੇ ਨਾਲ ਹੀ ਪੰਜਾਬੀ ਅਤੇ ਹੋਰ ਰਾਜਾਂ ਦੀਆਂ ਨਿਆਂਇਕ ਸੇਵਾਵਾਂ ਸਬੰਧੀ ਇਮਤਿਹਾਨ ਦੀ ਕੋਚਿੰਗ ਦੇਣੀ ਆਰੰਭ ਕੀਤੀ ਗਈ ਹੈ।
ਮੈਂ ਵਾਹਿਗੁਰੂ ਅੱਗੇ ਅਰਦਾਸ ਕਰਦਾ ਹਾਂ ਕਿ ਸਾਡੀ ਇਹ ਸੰਸਥਾ ਹਮੇਸ਼ਾ ਤਰੱਕੀ ਕਰੇ ਅਤੇ ਨਿਆਂਇਕ ਖੇਤਰ ਵਿੱਚ ਦਿਲਚਸਪੀ ਲੈਣ ਵਾਲੇ ਸਿੱਖ ਬੱਚਿਆਂ ਲਈ ਚਾਨਣ ਮੁਨਾਰਾ ਬਣੇ।